ਮੇਰੇ ਮੁਲਕ ਦੇ ਦੋ ਖ਼ੁਦਾ

ਮੇਰੇ ਮੁਲਕ ਦੇ ਦੋ ਖ਼ੁਦਾ
ਲਾ ਇੱਲਾ ਤੇ ਮਾਰਸ਼ਲ ਲਾਅ

ਇਕ ਰਹਿੰਦਾ ਏ ਅਰਸ਼ਾਂ ਉੱਤੇ
ਦੂਜਾ ਰਹਿੰਦਾ ਫ਼ਰਸ਼ਾਂ ਉੱਤੇ
ਉਹਦਾ ਨਾਂ ਏ ਅੱਲ੍ਹਾ ਮੀਆਂ
ਇਹਦਾ ਨਾਂ ਏ ਜਨਰਲ ਜ਼ੀਯਾ

ਵਾਹ ਬਈ ਵਾਹ ਜਨਰਲ ਜ਼ੀਯਾ
ਕੌਣ ਕਹਿੰਦਾ ਤੈਨੂੰ ਏਥੋਂ ਜਾ

ਸਾਡੇ ਦੇਸ ਚ ਮੌਜਾਂ ਈ ਮੌਜਾਂ
ਜਿਧਰ ਵੇਖੋ ਫ਼ੌਜਾਂ ਈ ਫ਼ੌਜਾਂ
ਲਕੱਹਾਂ ਬੰਦੇ ਕੈਦੀ ਹੋ ਕੇ
ਅਦੱਹਾ ਦਿੰਦੇ ਮੁਲਕ ਗੁਆ

ਵਾਹ ਬਈ ਵਾਹ ਜਰਨਲ ਜ਼ਿਆ-ਏ-
ਕੌਣ ਕਹੇ ਤੈਨੂੰ ਇਥੋਂ ਜਾ?