ਇੰਜ ਹੋਣਾ ਨਈਂ ਸੀ ਚਾਹੀਦਾ

ਹੋਣੀ, ਤਾਂਘ, ਗਲਾ, ਗਿੱਲ ਅੰਦਰ ਦੀ
ਸ਼ਾਮਾਂ ਢਿੱਲ ਪਈਆਂ, ਗੱਲ ਮੁੱਕ ਚਲੀ
ਸਿਰ ਬੰਧ ਨਈਂ ਹੁੰਦੇ ਹਨ ਮਿਲਣੇ ਦੇ
ਝਲਕੀ ਗੱਲ ਹੌਲੀ ਜਈ
ਨਸ਼ਾ ਨਸ਼ਾ ਅੰਗ ਅੰਗ ਵਿਚ
ਅਣ ਸੋਝੀ ਵਾਸ਼ਨਾ ਸਾਹਵਾਂ ਵਿਚ
ਅੱਖ ਵੇਖਦੀ ਰਹੀ
ਮਕੜੀ ਬਣ ਗਈ ਜਾਲ਼ ਮਹੀਨ ਅਟੁੱਟ
ਕਿਤੇ ਚਾਪ ਨਾ ਪੈਂਦੀ ਗਲੀ ਅੰਦਰ
ਕੋਈ ਡਾਲ਼ ਨਾ ਹਲ਼ਦੀ ਪਿੱਪਲਾਂ ਦੀ
ਕਿਸੀ ਖੇਡ ਹੋਈ
ਐਵੇਂ ਡੋਰ ਚ ਗੁੰਝਲਾਂ ਪਾ ਲਈਆਂ
ਉਮਰਾਂ ਦਾ ਮਨੁੱਖ ਉਤਾਰ ਲਈਆ
ਸੁਰੰਗ ਦੇ ਸੁਫ਼ਨੇ ਵਿਚ ਬੁਝੀ
ਕਲਿਆਣੀ ਅੱਖ ਦੇ ਰਾਹੀਂ