ਹੀਰ ਵਾਰਿਸ ਸ਼ਾਹ

ਬਾਪ ਕਰੇ ਪਿਆਰ ਤੇ ਵੈਰ ਭਾਈ

ਬਾਪ ਕਰੇ ਪਿਆਰ ਤੇ ਵੈਰ ਭਾਈ
ਡਰ ਬਾਪ ਦੇ ਥੀਂ ਪਏ ਸੰਗਦੇ ਨੇ

ਗੁੱਝੇ ਮਿਹਣੇ ਮਾਰ ਕੇ ਸੱਪ ਵਾਂਙੂੰ
ਇਸ ਦੇ ਕਾਲਜੇ ਨੂੰ ਪਏ ਡੰਗਦੇ ਨੇ

ਕੋਈ ਵੱਸ ਨਾ ਚੱਲਨੇ ਕੱਢ ਛਡਣ
ਦਿੰਦੇ ਮਿਹਣੇ ਰੰਗ ਬਰੰਗ ਦੇ ਨੇ

ਵਾਰਿਸ ਸ਼ਾਹ ਇਹ ਗ਼ਰਜ਼ ਹੈ ਬਹੁਤ ਪਿਆਰੀ
ਹੋਰ ਸਾਕ ਨਾ ਸੈਨ ਨਾ ਅੰਗ ਦੇ ਨੇ