ਹੀਰ ਵਾਰਿਸ ਸ਼ਾਹ

ਮੱਝੀਂ ਚਰਨ ਨਾ ਬਾਝ ਰੰਝੇਟੜੇ ਦੇ

ਮੱਝੀਂ ਚਰਨ ਨਾ ਬਾਝ ਰੰਝੇਟੜੇ ਦੇ
ਮਾਹੀ ਹੋਰ ਸਭੇ ਝੱਖ ਮਾਰ ਰਹੇ

ਕਾਈ ਘਸ ਜਾਏ ਕਾਈ ਡੁੱਬ ਜਾਏ
ਕਾਈ ਸੰਨ ਲਹੇ ਕਾਈ ਪਾਰ ਰਹੇ

ਸਿਆਲ਼ ਪਕੜ ਹਥਿਆਰ ਤੇ ਹੋ ਖਿਮਾਂ
ਮਗਰ ਲੱਗ ਕੇ ਖੋਲ੍ਹੀਆਂ ਚਾਰ ਰਹੇ

ਵਾਰਿਸ ਸ਼ਾਹ ਚੂਚਕ ਪੁੱਛੋ ਤਾਵਨਦਾਈ
ਮੰਗੂ ਨਾ ਛੜੇ ਅਸੀਂ ਹਾਰ ਰਹੇ