ਹੀਰ ਵਾਰਿਸ ਸ਼ਾਹ

ਮੁਲਕੀ ਗੱਲ ਸੁਣਾ ਵਨਦੀ ਚੂਚਕੇ ਨੂੰ

ਮੁਲਕੀ ਗੱਲ ਸੁਣਾ ਵਨਦੀ ਚੂਚਕੇ ਨੂੰ
ਲੋਕ ਬਹੁਤ ਦਿੰਦੇ ਬਦ ਦੁਆ ਮੀਆਂ

ਬਾਰਾਂ ਬਰਸ ਇਸ ਮੱਜੀਆਂ ਚਾਰੀਆਂ ਨੇਂ
ਨਹੀਂ ਕੀਤੀ ਸੌ ਚੋਂ ਚੁਰਾ ਮੀਆਂ

ਹੱਕ ਖੋਹ ਕੇ ਚਾਅ ਜਵਾਬ ਦਿੱਤਾ
ਮਹੀਂ ਛੱਡ ਕੇ ਘਰਾਂ ਨੂੰ ਜਾ ਮੀਆਂ

ਪੈਰੀਂ ਲੱਗ ਕੇ ਜਾਇ ਮਨਾ ਉਸ ਨੂੰ
ਆਹ ਫ਼ਕ਼ਰ ਦੀ ਬੁਰੀ ਪੇ ਜਾ ਮੀਆਂ

ਵਾਰਿਤ ਸ਼ਾਹ ਫ਼ਕੀਰ ਨੇ ਚੁੱਪ ਕੀਤੀ
ਉਹਦੀ ਚੁੱਪ ਹੀ ਦੇਗ ਲੁੜ੍ਹਾ ਮੀਆਂ