ਹੀਰ ਵਾਰਿਸ ਸ਼ਾਹ

ਚੂਚਕ ਆਖਿਆ ਜਾ ਮਨਾ ਉਸ ਨੂੰ

ਚੂਚਕ ਆਖਿਆ ਜਾ ਮਨਾ ਉਸ ਨੂੰ
ਵਿਆਹ ਤੀਕ ਤਾਂ ਮਹੀਂ ਚੁਰਾ ਲਈਏ

ਜਦੋਂ ਹੀਰ ਡੋਲੀ ਪਾ ਟੂਰ ਦਈਏ
ਰਸ ਪਵੇ ਜਵਾਬ ਤਾਂ ਚਾ ਦਈਏ

ਸਾਡੀ ਧੀਵ ਦਾ ਕੁਝ ਨਾ ਲਾਹ ਲੈਂਦਾ
ਸਭਾ ਟਹਿਲ ਟਕੋਰ ਕਰਾ ਲਈਏ

ਵਾਰਿਸ ਸ਼ਾਹ ਅਸੀਂ ਜੱਟ ਹਾਂ ਸਦਾ ਖੋਟੇ
ਜਟਕਾ ਫੰਦ ਇਥੇ ਹੱਕਲਾ ਲਈਏ