ਹੀਰ ਵਾਰਿਸ ਸ਼ਾਹ

ਮੁਲਕੀ ਜਾ ਵਿਹੜੇ ਵਿਚ ਪੁੱਛਦੀ ਹੈ

ਮੁਲਕੀ ਜਾ ਵਿਹੜੇ ਵਿਚ ਪੁੱਛਦੀ ਹੈ
ਵੇਹੜਾ ਜਿਹੜਾ ਭਾਈਆਂ ਸਾਂਵਿਆਂ ਦਾ

ਸਾਡੇ ਮਾਹੀ ਦੀ ਖ਼ਬਰ ਹੈ ਕਿਤੇ ਅੜੀਵ
ਕਿਧਰ ਮਾਰਿਆ ਗਿਆ ਪੁੱਛੋ ਤਾਵਿਆਂ ਦਾ

ਜ਼ਰਾ ਹੀਰ ਕੁੜੀ ਓਨ੍ਹੋਂ ਸੱਦਦੀ ਹੈ
ਰੰਗ ਧੋ ਦੇਵੇ ਪੁਲਿੰਗ ਦੇ ਪਾਵਿਆਂ ਦਾ

ਰਾਂਝਾ ਬੋਲਿਆ ਸਥਰੋਂ ਭੰਨ ਆਕੜ
ਇਹ ਜੇ ਪਿਆ ਸਰਦਾਰ ਨਿਥਾਵਿਆਂ ਦਾ

ਸਿਰ ਪੁੱਟੇ ਸਫ਼ਾ ਕਰ ਹੋ ਰਿਹਾ
ਜਿਹਾ ਬਾਲਕਾ ਮੰਨਿਆ ਬਾਵਿਆਂ ਦਾ

ਵਾਰਿਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ
ਉਭੇਸਾਹ ਭਰਦਾ ਮਾਰਿਆ ਹਾਵਿਆਂ ਦਾ