ਹੀਰ ਵਾਰਿਸ ਸ਼ਾਹ

ਰਾਂਝਾ ਹੀਰ ਦੀ ਮਾਊਂ ਦੇ ਲੱਗ ਆਖੇ

ਰਾਂਝਾ ਹੀਰ ਦੀ ਮਾਊਂ ਦੇ ਲੱਗ ਆਖੇ
ਛੇੜ ਮੱਜੀਆਂ ਝੱਲ ਨੂੰ ਆਉਂਦਾ ਹੈ

ਮੰਗੂ ਵਾੜ ਦਿੱਤਾ ਵਿਚ ਝਾਨਗੜੇ ਦੇ
ਆਪ ਨਹਾਈਕੇ ਰੱਬ ਧਿਆਉਂਦਾ ਹੈ

ਹੀਰ ਸਤਵਾਂ ਦਾ ਮਗਰ ਘੋਲ਼ ਛਣਾ
ਵੇਖੋ ਰਿਜ਼ਕ ਰਨਜੀਠੇ ਦਾ ਆਉਂਦਾ ਹੈ

ਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ
ਹੱਥ ਬੰਨ੍ਹ ਸਲਾਮ ਕਰ ਆਉਂਦਾ ਹੈ

ਰਾਂਝਾ ਹੀਰ ਦੋਵੇਂ ਹੋਏ ਆਨ ਹਾਜ਼ਰ
ਅੱਗੋਂ ਪੈਰ ਹਨ ਇਹ ਫ਼ੁਰਮਾਉਂਦਾ ਹੈ