ਹੀਰ ਵਾਰਿਸ ਸ਼ਾਹ

ਤਕਦੀਰ ਸੇਤੀ ਮੌਜੂ ਹੱਕ ਹੋਇਆ

ਤਕਦੀਰ ਸੇਤੀ ਮੌਜੂ ਹੱਕ ਹੋਇਆ
ਭਾਈ ਰਾਂਝੇ ਦੇ ਨਾਲ਼ ਖਹੇੜਦੇ ਨੇ

ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ
ਕੱਢ ਰਿੱਕਤਾਂ ਧੀਦੋ ਨੂੰ ਛੇੜਦੇ ਨੇ

ਨਿੱਤ ਸੱਜਰਾ ਘਾਅ ਕਲੇਜੜੇ ਦਾ
ਗੱਲਾਂ ਤ੍ਰਿੱਖੀਆਂ ਨਾਲ਼ ਉਚੇੜਦੇ ਦੇ ਨੇ

ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ
ਏਹਾ ਝੰਝਟ ਨਿੱਤ ਸਹੇੜਦੇ ਨੇਂ