ਹੀਰ ਵਾਰਿਸ ਸ਼ਾਹ

ਬੱਚਾ ਦੋਹਾਂ ਨੇਂ ਰੱਬ ਨੂੰ ਯਾਦ ਕਰਨਾ

ਬੱਚਾ ਦੋਹਾਂ ਨੇਂ ਰੱਬ ਨੂੰ ਯਾਦ ਕਰਨਾ
ਨਾਹੀਂ ਇਸ਼ਕ ਨੂੰ ਲੇਕ ਲਗਾਵਨਾ ਈ

ਬੱਚਾ ਖਾ ਚੋਰੀ ਚੋਏ ਮਜਬੂਰੀ
ਜ਼ਰਾ ਜੀਵ ਨੂੰ ਨਹੀਂ ਵਲਾਵਨਾ ਈ

ਅੱਠੇ ਪਹਿਰ ਖ਼ੁਦਾਏ ਦੀ ਯਾਦ ਅੰਦਰ
ਤੁਸਾਂ ਜ਼ਿਕਰ ਤੇ ਖ਼ੈਰ ਕਮਾਵਨਾ ਈ

ਵਾਰਿਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ
ਬੱਚਾ ਇਸ਼ਕ ਨੂੰ ਨਹੀਂ ਡੂ ਲਾਉਣਾ ਈ