ਹੀਰ ਵਾਰਿਸ ਸ਼ਾਹ

ਸਿਰ ਬੇਟੀਆਂ ਦੇ ਚਾ ਜੁਦਾ ਕਰਦੇ

ਸਿਰ ਬੇਟੀਆਂ ਦੇ ਚਾ ਜੁਦਾ ਕਰਦੇ
ਜਦੋਂ ਗ਼ੁਸਿਆਂ ਤੇ ਬਾਪ ਆਉਂਦੇ ਨੇਂ

ਸਿਰ ਵੱਢ ਕੇ ਨੇਂ ਵਿਚ ਰੋੜ੍ਹ ਦਿੰਦੇ
ਮਾਸ ਕਾਉਂ ਕੁੱਤੇ ਬੱਲੇ ਖਾਓਨਦੇ ਨੇਂ

ਸੱਸੀ ਜਾਮ ਜਲਾਲੀ ਨੇਂ ਰੋੜ੍ਹ ਦਿੱਤੀ
ਕਈ ਡੋਮ ਢਾਡੀ ਪਏ ਗਾਉਂਦੇ ਨੇਂ

ਔਲਾਦ ਜਿਹੜੀ ਕਹੇ ਨਾ ਲੱਗੇ ਮਾਪੇ
ਇਸ ਨੂੰ ਘੱਟ ਲੰਘਾਉਂਦੇ ਨੇਂ

ਜਦੋਂ ਕਹਿਰ ਤੇ ਆਉਂਦੇ ਬਾਪ ਜ਼ਾਲਮ
ਬਿਨਾ ਬੇਟੀਆਂ ਭੋਹਰੇ ਪਾਉਂਦੇ ਨੇਂ

ਵਾਰਿਸ ਸ਼ਾਹ ਜੇ ਮਾਰੀਏ ਬਦਾਂ ਤਾਈਂ
ਦੇਣੇ ਖ਼ੂਨ ਨਾ ਤਨਹਾਨਦੇ ਆਉਂਦੇ ਨੇਂ