ਹੀਰ ਵਾਰਿਸ ਸ਼ਾਹ

ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ

ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ
ਸਿਰ ਤਿਨ੍ਹਾਂ ਦੇ ਵੱਡਾ ਗੁਨਾਹ ਮਾਏ

ਮਿਲਣ ਖਾਣੀਆਂ ਫਾੜ ਕਰ ਕੇ ਜੀਕੂੰ
ਮਾਰੀਆਂ ਜੇ ਤਿਵੇਂ ਖਾਹ ਮਾਏ

ਕਹੇ ਮਾਂ ਤੇ ਬਾਪ ਦੇ ਅਸਾਂ ਮਨੇ
ਗੱਲ ਪਲੋੜਾਤੇ ਮੂੰਹ ਘਾਹ ਮਾਏ

ਇੱਕ ਚਾਕ ਦੀ ਗੱਲ ਨਾ ਕਰੋ ਮੂਲੇ
ਇਸ ਦਾ ਹੀਰ ਦੇ ਨਾਲ਼ ਨਿਬਾਹ ਮਾਏ