ਹੀਰ ਵਾਰਿਸ ਸ਼ਾਹ

ਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ

ਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ
ਬੱਚਾ ਮੰਗ ਲੈ ਦੁਆ ਜੋ ਮੰਗਣੀ ਹੈ

ਅਜੀ ਹੀਰ ਜੱਟੀ ਮੈਨੂੰ ਬਖ਼ਸ਼ ਉਠੋ
ਰੰਗਣ ਸ਼ੌਕ ਦੇ ਵਿਚ ਜੋ ਰੰਗਨੀ ਹੈ

ਤੈਨੂੰ ਲਾਏ ਭਬੂਤ ਮਲੰਗ ਕਰੀਏ
ਬੱਚਾ ਉਹ ਭੀ ਤੇਰੀ ਮਲੰਗਣੀ ਹੈ

ਜਿਹੇ ਨਾਲ਼ ਰਲੀ ਏ ਤਹੀ ਹੋ ਜਾਏ
ਨੰਗਾਂ ਨਾਲ਼ ਲੜਈਏ ਸੋ ਭੀ ਨੰਗਨੀ ਹੈ

ਵਾਰਿਸ ਸ਼ਾਹ ਨਾ ਸੇਵੀਂ ਨਾ ਛੱਡ ਜਾਈਂ
ਘਰ ਮਾਪਿਆਂ ਦੇ ਨਾਹੀਂ ਟੰਗਣੀ ਹੈ