ਹੀਰ ਵਾਰਿਸ ਸ਼ਾਹ

ਕੈਦੋ ਆਖਦਾ ਮਲਕੀਏ ਭੇੜੀਏ ਨੀ

ਕੈਦੋ ਆਖਦਾ ਮਲਕੀਏ ਭੇੜੀਏ ਨੀ
ਤੇਰੀ ਧੀਵ ਵੱਡਾ ਚਨਚਰਚਾਿਆ ਈ

ਜਾ ਨਈਂ ਤੇ ਚਾਕ ਦੇ ਨਾਲ਼ ਘੁੱਲਦੀ
ਇਸ ਮੁਲਕ ਦਾ ਰਥ ਗਵਾਇਆ ਈ

ਮਾਂ ਬਾਪ ਕਾਜ਼ੀ ਸਭੇ ਹਾਰ ਥੱਕੇ
ਏਸ ਇੱਕ ਨਾ ਜੀਵ ਤੇ ਲਾਇਆ ਈ

ਮੂੰਹ ਘਟ ਰਹੇ ਵਾਲ਼ ਪੁੱਟ ਰਹੇ
ਲਿੰਗ ਕੱਟ ਰਹੇ ਮੈਨੂੰ ਤਾਇਆ ਈ

ਜੰਘ ਜੱਟ ਰਹੇ ਝਾਟਾ ਪੁੱਟ ਰਹੇ
ਅੰਤ ਹਟ ਰਹੇ ਗ਼ੈਬ ਚਾਇਆ ਈ

ਲੁੱਟ ਪੁੱਟ ਰਹੇ ਤੇ ਨਿਖੁੱਟ ਰਹੇ
ਲਤੀਂ ਜੱਟ ਰਹੇ ਲਟਕਾਇਆ ਈ

ਮੱਤੀਂ ਦੇ ਰਹੇ ਪੈਰ ਸਿਓਂ ਰਹੇ
ਪੈਰੀਂ ਪਏ ਰਹੇ ਲੋੜ੍ਹਾ ਆਇਆ ਈ

ਵਾਰਿਸ ਸ਼ਾਹ ਮੀਆਂ ਸੁੱਤੇ ਮਾਮਲੇ ਨੂੰ
ਲੰਗੇ ਰਿੱਛ ਨੇ ਮੋੜ ਜਗਾਇਆ ਈ