ਹੀਰ ਵਾਰਿਸ ਸ਼ਾਹ

ਅੰਮਾਂ ਚਾਕ ਬੇਲੇ ਅਸੀਂ ਪੀਂਘ ਪੀਂਘਾਂ

ਅੰਮਾਂ ਚਾਕ ਬੇਲੇ ਅਸੀਂ ਪੀਂਘ ਪੀਂਘਾਂ
ਕਿਹੈ ਗ਼ੈਬ ਦੇ ਤੋਤੀਏ ਬੋਲਣੀ ਹੈਂ

ਗੰਦਾ ਬਹੁਤ ਮਲਹੋਕ ਮੂੰਹ ਝੋਠੜੇ ਦਾ
ਏਡਾ ਝੂਠ ਪਹਾੜ ਕਿਉਂ ਤੋਲਨੀ ਹੈਂ

ਸ਼ਾਲਾ ਨਾਲ਼ ਗੁਲਾਬ ਤਿਆਰ ਕੀਤਾ
ਵਿਚ ਪਿਆਜ਼ ਕਿਉਂ ਝੋਠਦਾ ਘੋਲਣੀ ਹੈਂ

ਗਦਾਂ ਕਿਸੇ ਦੀ ਨਹੀਂ ਚਿਰ ਇਹ ਨਦੀ
ਦਾਨੀ ਹੋਈ ਕੇ ਗ਼ੈਬ ਕਿਉਂ ਬੋਲਣੀ ਹੈਂ

ਅਣ ਸੁਣੀਆਂ ਨੂੰ ਚਾਅ ਸਨਾਿਆਈ
ਮੋਏ ਨਾਗ ਵਾਂਗੂੰ ਵੱਸ ਘੋਲਣੀ ਹੈਂ

ਵਾਰਿਸ ਸ਼ਾਹ ਗੁਨਾਹ ਕੀ ਅਸਾਂ ਕੀਤਾ
ਇੱਡੇ ਗ਼ੈਬ ਤੂਫ਼ਾਨ ਕਿਉਂ ਤੋਲਨੀ ਹੈਂ