ਹੀਰ ਵਾਰਿਸ ਸ਼ਾਹ

ਸੜੇ ਲੇਖ ਸਾਡੇ ਕਜ ਪਏ ਤੈਨੂੰ

ਸੜੇ ਲੇਖ ਸਾਡੇ ਕਜ ਪਏ ਤੈਨੂੰ
ਵੱਡੀ ਸੋਹਣੀ ਧੀਵ ਨੂੰ ਲੇਕ ਲੱਗੀ

ਨਿੱਤ ਕਰੀਂ ਤੌਬਾ ਨਿੱਤ ਕਰੀਂ ਯਾਰੀ
ਨਿੱਤ ਕਰੀਂ ਪਖੰਡ ਤੇ ਵੱਡੀ ਠੱਗੀ

ਅਸੀਂ ਮਨ੍ਹਾ ਕਰ ਰਹੇ ਹਾਂ ਮੁੜੇਂ ਨਾਹੀਂ
ਤੈਨੂੰ ਕਿਸੇ ਫ਼ਕੀਰ ਦੀ ਕਹੀ ਵਗੀ

ਵਾਰਿਸ ਸ਼ਾਹ ਇਹ ਖੰਡ ਤੇ ਦੁੱਧ ਖਾਂਦੀ
ਮਾਰੀ ਫਟਕ ਦੀ ਗਈ ਜੇ ਹੋ ਬੱਗੀ