ਹੀਰ ਵਾਰਿਸ ਸ਼ਾਹ

ਅੰਮਾਂ ਬੱਸ ਕਰ ਗਾਲੀਆਂ ਦੇ ਨਾਹੀਂ

ਅੰਮਾਂ ਬੱਸ ਕਰ ਗਾਲੀਆਂ ਦੇ ਨਾਹੀਂ
ਗਾਲੀ ਦਿੱਤੀਆਂ ਵਡੜਾ ਪਾਪ ਆਵੇ

ਨਿਊ ਰੱਬ ਦੀ ਪੁੱਟਣੀ ਖਰੀ ਔਖੀ
ਧੀਆਂ ਮਾਰੀਆਂ ਵੱਡਾ ਸਰਾਪ ਆਵੇ

ਲੈ ਜਾਏ ਮੈਂ ਭੈੜਾ ਪੁੱਟਣੀ ਨੂੰ
ਕੋਈ ਗ਼ੈਬ ਦਾ ਸਿਵਲ ਕਿ ਤਾਪ ਆਵੇ

ਵਾਰਿਸ ਸ਼ਾਹ ਨਾ ਮੁੜਾਂ ਰਨਝਟੀੜੇ ਤੋਂ
ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ