ਹੀਰ ਵਾਰਿਸ ਸ਼ਾਹ

ਕੋਈ ਰੋਜ਼ ਨੂੰ ਮੁਲਕ ਮਸ਼ਹੂਰ ਹੋਸੀ

ਕੋਈ ਰੋਜ਼ ਨੂੰ ਮੁਲਕ ਮਸ਼ਹੂਰ ਹੋਸੀ
ਚੋਰੀ ਯਾਰੀ ਜੇ ਐਬ ਕਵਾਰੀਆਂ ਨੂੰ

ਜਿਨ੍ਹਾਂ ਪਾਨ ਹੈ ਨੱਚਣੇ ਕੁੱਦਨੇ ਦੀ
ਰੱਖੇ ਕੌਣ ਰੰਨਾਂ ਹਰ ਯਾਰੀਆਂ ਨੂੰ

ਏਸ ਪਾਅ ਭਲਾ ਵੜਾ ਠੱਗ ਲੀਤੇ
ਕੰਮ ਪੁਹੰਚਸੀ ਬਹੁਤ ਖ਼ਵਾਰੀਆਂ ਨੂੰ

ਜਦੋਂ ਚਾਕ ਉਧਾਲ ਲੀਜਾਗ ਨਢੀ
ਤਦੋਂ ਝੌਰ ਸੋ ਬਾਜ਼ੀਆਂ ਹਾਰੀਆਂ ਨੂੰ

ਵਾਰਿਸ ਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੇਂ
ਸਈ ਜਾਂਦੇ ਦਾਰੀਆਂ ਯਾਰੀਆਂ ਨੂੰ