ਹੀਰ ਵਾਰਿਸ ਸ਼ਾਹ

ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇਂ

ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇਂ
ਜਾ ਕਣ ਦੇ ਵਿਚ ਸੁਣਾਇਆ ਈ

ਤੈਨੂੰ ਮਿਹਣਾਂ ਚਾਕ ਦਾਦੇ ਕੈਦੋ
ਵਿਚ ਪਰ੍ਹੇ ਦੇ ਸ਼ੋਰ ਮਚਾਿਆਐ

ਵਾਂਗ ਢੋਲ ਹਰਾਮ ਸ਼ੈਤਾਨ ਦੇ ਨੀ
ਡਿੱਗਾ ਵਿਚ ਬਾਜ਼ਾਰ ਦੇ ਲਾਇਆ ਈ

ਇਹ ਗਲ ਜੇ ਜਾਏ ਸੀ ਅੱਜ ਖ਼ਾਲੀ
ਤਣੇ ਹੀਰ ਕਿਉਂ ਨਾਉਂ ਸਦਾਿਆਐ

ਕਰ ਛੱਡਣੀ ਏਸ ਦੇ ਨਾਲ਼ ਐਸੀ
ਸਣੇ ਦੇਸ ਜੋ ਕੀਤੜਾ ਪਾਇਆ ਈ

ਵਾਰਿਸ ਸ਼ਾਹ ਅਪਰਾਧ ਦੀਆਂ ਰਹਿਣ ਜੁੜੀਆਂ
ਲੰਗੇ ਰਿੱਛ ਨੇਂ ਮਾਮਲਾ ਚਾਿਆਐ