ਹੀਰ ਵਾਰਿਸ ਸ਼ਾਹ

ਹੀਰ ਆਖਿਆ ਵਾੜ ਕੇ ਫੁੱਲੇ ਅੰਦਰ

ਹੀਰ ਆਖਿਆ ਵਾੜ ਕੇ ਫੁੱਲੇ ਅੰਦਰ
ਗੱਲ ਪਾ ਰੱਸਾ ਮੂੰਹ ਘੁਟ ਘ੍ਘੱਤੋ

ਲੈ ਕੇ ਕੱਤਕੇ ਤੇ ਕਢਣ ਮਾਛੀਆਂ ਦੇ
ਧੜਾਧੜ ਹੀ ਮਾਰ ਕੇ ਕੱਟ ਘ੍ਘੱਤੋ

ਟੰਗੋਂ ਪਕੜ ਕੇ ਲੁੱਕ ਵਿਚ ਪਾਅ ਜੱਫੀ
ਕਿਸੇ ਟੂ ਭਿੜੇ ਦੇ ਵਿਚ ਸੁੱਟ ਘ੍ਘੱਤੋ

ਮਾਰ ਏਸ ਨੂੰ ਲਾਈਕੇ ਅੱਗ ਝੁੱਗੀ
ਸਾੜ ਬਾਲ ਕੇ ਚੀਜ਼ ਸਭ ਲੁੱਟ ਘ੍ਘੱਤੋ

ਵਾਰਿਸ ਸ਼ਾਹ ਮੀਆਂ ਦਾੜ੍ਹੀ ਭਿੰਨੜੀ ਦਾ
ਜੋ ਕੁ ਵਾਲ਼ ਦੱਸੇ ਸਭੁ ਪੁਟ ਘ੍ਘੱਤੋ