ਹੀਰ ਵਾਰਿਸ ਸ਼ਾਹ

ਸਿਆਂ ਨਾਲ਼ ਰਲ਼ ਕੇ ਹੀਰ ਮੱਤਾ ਕੀਤਾ

ਸਿਆਂ ਨਾਲ਼ ਰਲ਼ ਕੇ ਹੀਰ ਮੱਤਾ ਕੀਤਾ
ਖੰਡ ਫੁੱਟ ਕੇ ਗਲੀਆਂ ਮਿਲੀਆਂ ਨੇਂ

ਕੈਦੋ ਆਨ ਵੜਿਆ ਜਦੋਂ ਫੁੱਲੇ ਅੰਦਰ
ਖ਼ਬਰਾਂ ਤੁਰਤ ਹੀ ਹੀਰ ਥੇ ਘੱਲੀਆਂ ਨੇਂ

ਹੱਥੀਂ ਪਕੜ ਕਾਂਬਾਂ ਵਾਂਗ ਸ਼ਾਹ ਪਰੀਆਂ
ਗ਼ੁੱਸਾ ਖਾਈ ਕੇ ਸਾਰਿਆਂ ਚਲੀਆਂ ਨੇਂ

ਕੈਦੋ ਘੇਰ ਜਿਉਂ ਗਿੱਧਾ ਘੁਮਿਆਰ ਪਕੜੇ
ਲਾਹ ਸਹਿਲੀਆਂ ਪਕੜ ਪੱਥਲੀਆਂ ਨੇਂ

ਘਾੜ ਘੜਨ ਠਠਿਆਰ ਜਿਉਂ ਪੌਣ ਧਮਕਾਂ
ਧਾਈਂ ਛਿੜਦੀਆਂ ਮੁਹੱਲਿਆਂ ਚਲੀਆਂ ਨੇਂ