ਹੀਰ ਵਾਰਿਸ ਸ਼ਾਹ

ਇੱਕ ਮਾਰ ਲੱਤਾਂ ਦੂਈ ਲਾ ਛਮਕਾਂ

ਇੱਕ ਮਾਰ ਲੱਤਾਂ ਦੂਈ ਲਾ ਛਮਕਾਂ
ਤਿਰਈ ਨਾਲ਼ ਚਟਾਕੀਆਂ ਮਾਰਦੀ ਹੈ

ਕੋਈ ਇੱਟ ਵੱਟਾ ਜੁੱਤੀ ਢੇਮ ਪੱਥਰ
ਕੋਈ ਪਕੜ ਕੇ ਧੋਣ ਭੋਈਂ ਮਾਰਦੀ ਹੈ

ਕੋਈ ਪੁਟ ਦਾੜ੍ਹੀ ਦੁਬਰ ਵਿਚ ਦਿੰਦੀ
ਕੋਈ ਡਨਡਕਾ ਵਿਚ ਗੁਜ਼ਾਰਦੀ ਹੈ

ਚੋਰ ਮਾਰੀ ਦਾ ਵੇਖੀਏ ਚਲੋ ਸਾਧੂ
ਵਾਰਿਸ ਸ਼ਾਹ ਇਹ ਜ਼ਬਤ ਸਰਕਾਰ ਦੀ ਹੈ