ਹੀਰ ਵਾਰਿਸ ਸ਼ਾਹ

ਪਾੜ ਚੁਣੀਆਂ ਸੁੱਥਣਾਂ ਕੁੜਤੀਆਂ ਨੂੰ

ਪਾੜ ਚੁਣੀਆਂ ਸੁੱਥਣਾਂ ਕੁੜਤੀਆਂ ਨੂੰ
ਚੁੱਕ ਵੱਢ ਕੇ ਚੀਕਦਾ ਚੋਰ ਵਾਂਗੂੰ

ਵੱਤੇ ਫਿਰਨ ਪਰਵਾਰ ਜਿਉਂ ਚੰਨ ਦੁਆਲੇ
ਗਰਦ ਪਾਈਲਾਂ ਪਾਉਂਦੀਆਂ ਮੋਰ ਵਾਂਗੂੰ

ਸਾਹੋ ਕਾਰ ਦਾ ਮਾਲ ਜਿਉਂ ਵਿਚ ਕੋਟਾਂ
ਦੁਆਲੇ ਚੌਂਕੀਆਂ ਫਿਰਨ ਲਾਹੌਰ ਵਾਂਗੂੰ

ਵਾਰਿਸ ਸ਼ਾਹ ਅੰਗਿਆਰਿਆਂ ਭਖਦਾਈ
ਇਸ ਦੀ ਪ੍ਰੀਤ ਹੈ ਚੰਦ ਚਕੋਰ ਵਾਂਗੂੰ