ਹੀਰ ਵਾਰਿਸ ਸ਼ਾਹ

ਉਹਨੂੰ ਫਾਟ ਕੇ ਕੱਟ ਚੁੱਕ ਚੂਰ ਕੀਤਾ

ਉਹਨੂੰ ਫਾਟ ਕੇ ਕੱਟ ਚੁੱਕ ਚੂਰ ਕੀਤਾ
ਸਿਆਲੀਂ ਲਾਈਕੇ ਪਾ ਸੁਣਾ ਧਾਈਆਂ ਨੇਂ

ਹੱਥੀਂ ਬਾਲ ਮਵਾਤੜੇ ਕਾਹ ਕਾਨੇ ਵੱਡੇ
ਭਾ ਨਿੱਬੜੇ ਬਾਲ ਲੈ ਆਈਆਂ ਨੇਂ

ਝੁੱਗੀ ਸਾੜ ਕੇ ਭਾ ੰਡ ੜੇ ਭੰਨ ਸਾਰੇ
ਕੁੱਕੜ ਕੁੱਤਿਆਂ ਚਾਅ ਭਜਾਈਆਂ ਨੇਂ

ਜਲ ਪਾੜ ਕੇ ਸਾੜ ਕੇ ਫ਼ਤਿਹ ਪਾਈ
ਲੱਗੀਆਂ ਹੀਰ ਨੂੰ ਮਿਲਣ ਵਧਾਈਆਂ ਨੇਂ

ਫ਼ੌਜਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ
ਢੋ ਫੇਰ ਲਾਹੌਰ ਨੂੰ ਆਈਆਂ ਨੇਂ