ਹੀਰ ਵਾਰਿਸ ਸ਼ਾਹ

ਕੈਦੋ ਲਥੜੇ ਪਥੜੇ ਖ਼ੂਨ ਵੇਹੰਦੇ

ਕੈਦੋ ਲਥੜੇ ਪਥੜੇ ਖ਼ੂਨ ਵੇਹੰਦੇ
ਕੋ ਕੇ ਬਾਹੁੜੀ ਤੇ ਫ਼ਰਿਆਦ ਮੀਆਂ

ਮੈਨੂੰ ਮਾਰ ਕੇ ਹੀਰ ਨੇਂ ਚੂਰ ਕੀਤਾ
ਪੀਨਚੋ ਪਿੰਡ ਦੇਵ, ਦੇਵ ਖਾਂ ਦਾਦ ਮੀਆਂ

ਕਫ਼ਨੀ ਪਾੜ ਬਾਦਸ਼ਾਹ ਤੇ ਜਾ ਕੂਕਾਂ
ਮੈਂ ਤਾਂ ਪੁਟ ਸੱਟਾਂ ਬੁਨਿਆਦ ਮੀਆਂ

ਮੈਂ ਤਾਂ ਬੋਲਣੋਂ ਮਾਰਿਆ ਸੱਚ ਪਿੱਛੇ
ਸ਼ੀਰੀਂ ਮਾਰਿਆ ਜਿਵੇਂ ਫ਼ਰਹਾਦ ਮੀਆਂ

ਚਲੋ ਝਗਟਰੀਏ ਬੈਠ ਕੇ ਪਾਸ ਕਾਜ਼ੀ
ਇਹ ਗਲ ਨਾ ਜਾਏ ਬਰਬਾਦ ਮੀਆਂ

ਵਾਰਿਸ ਅਹਿਮਕਾਂ ਨੂੰ ਬਿਨਾਂ ਫਾਟ ਖਾਦੇ
ਨਹੀਂ ਆਉਂਦਾ ਇਸ਼ਕ ਦਾ ਸਾਦ ਮੀਆਂ