ਹੀਰ ਵਾਰਿਸ ਸ਼ਾਹ

ਚੂਚਕ ਆਖਿਆ ਲੰਗਿਆ ਜਾ ਸਾਥੋਂ

ਚੂਚਕ ਆਖਿਆ ਲੰਗਿਆ ਜਾ ਸਾਥੋਂ
ਤੈਨੂੰ ਵੱਲ ਹੈ ਝਗੜਿਆਂ ਝੇੜਿਆਂ ਦਾ

ਸਰਦਾਰ ਹੈਂ ਚੋਰ ਅ ਚੁੱਕੀਆਂ ਦਾ
ਸੌਂਹਾਂ ਬੈਠਾ ਹੈਂ ਸਾਹਵਾਂ ਪੀੜੀਆਂ (ਸਾਹੀਆਂ ਫੀੜੀਆਂ) ਦਾ

ਤੈਨੂੰ ਵੀਰ ਹੈ ਨਾਲ਼ ਅਣਜਾਣੀਆਂ ਦੇ
ਤੇ ਵੱਲ ਹੈ ਦੱਬ ਦਰੀੜਿਆਂ ਦਾ

ਆਪ ਛੇੜ ਕੇ ਪਿੱਛੋਂ ਦੀ ਫਿਰਨ ਰੋਂਦੇ
ਇਹੋ ਚੱਜ ਹੈ ਮਾਹਣੂਆਂ ਭੈੜੀਆਂ ਦਾ

ਵਾਰਿਸ ਸ਼ਾਹ ਇਬਲੀਸ ਦੀ ਸ਼ਕਲ ਕੈਦੋ
ਇਹੋ ਮੂਲ ਹੈ ਸਭ ਬਖੇੜਿਆਂ ਦਾ