ਹੀਰ ਵਾਰਿਸ ਸ਼ਾਹ

ਮੈਨੂੰ ਮਾਰ ਕੇ ਉੱਧਲਾਂ ਮੁੰਜ ਕੀਤਾ

ਮੈਨੂੰ ਮਾਰ ਕੇ ਉੱਧਲਾਂ ਮੁੰਜ ਕੀਤਾ
ਝੁੱਗੀ ਲਾਅ ਮਵਾਤੜੇ ਸਾੜਿਆ ਨੇਂ

ਦੂਰ ਭੰਨਕੇ ਕੱਤਕੇ ਸਾੜ ਮੇਰੇ
ਪਿਓਂਦ ਜਲਿਆਂ ਫੋਲ ਕੇ ਪਾੜਿਆ ਨੇਂ

ਕੁੱਕੜ ਕੁੱਤਿਆਂ ਭੰਗ ਅਫ਼ੀਮ ਲੁੱਟੀ
ਮੇਰੀ ਬਾਨੋਨੀ ਚਾਹ ਉਜਾੜਿਆ ਨੇਂ

ਧੜਵੈਲ ਧਾੜੇ ਮਾਰ ਮੁਲਕ ਲੁੱਟਣ
ਮੇਰਾ ਦੇਸ ਲੁੱਟਿਆ ਏਹਨਾਂ ਲਾੜ੍ਹਯਾ ਨੇਂ