ਹੀਰ ਵਾਰਿਸ ਸ਼ਾਹ

ਝੂਠੀਆਂ ਸੁੱਚੀਆਂ ਚੁਗ਼ਲੀਆਂ ਮੇਲ ਕੇ ਤੇ

ਝੂਠੀਆਂ ਸੁੱਚੀਆਂ ਚੁਗ਼ਲੀਆਂ ਮੇਲ ਕੇ ਤੇ
ਘਰੋ ਘਿਰੀ ਤੋਂ ਲੂਤੀਆਂ ਲਾਉਣਾ ਹੈਂ

ਪਿਓ ਪੁੱਤਰਾਂ ਤੋਂ ਯਾਰ ਯਾਰ ਕੋਲੋਂ
ਮਾਂਵਾਂ ਧੀਆਂ ਨੂੰ ਪਾੜ ਵਖਾਵਨਾ ਹੈਂ

ਤੈਨੂੰ ਬਾਣ ਹੈ ਬੁਰਾ ਕਮਾਉਣੇ ਦੀ
ਐਵੇਂ ਟੱਕਰਾਂ ਪਿਆ ਲੜ ਓਨਾ ਹੈਂ

ਪਰ੍ਹਾਂ ਜਾ ਜੱਟਾ ਪਿੱਛਾ ਛੱਡ ਸਾਡਾ
ਐਵੇਂ ਕਾਸਨੂੰ ਪਿਆ ਉੱਕਾ ਵਿੰਨ੍ਹ ਹੈਂ