ਹੀਰ ਵਾਰਿਸ ਸ਼ਾਹ

ਧਰੋਈ ਰੱਬ ਦੀ ਨਯਾ ਨੂੰ ਕਮਾਊ ਪੀਨਚੋ

See this page in :  

ਧਰੋਈ ਰੱਬ ਦੀ ਨਯਾ ਨੂੰ ਕਮਾਊ ਪੀਨਚੋ
ਭਰੇ ਦੇਸ ਵਿਚ ਫਾਟਿਆ ਕੱਟਿਆ ਹਾਂ

ਮੁਰਸ਼ਦ ਬਖ਼ਸ਼ਿਆ ਸੀ ਠੂਠਾ ਭੁੰਨਿਆ ਨੇਂ
ਧੁਰੋਂ ਜੜਾਂ ਥੀਂ ਲਾਮੀਂ ਪੁੱਟਿਆ ਹਾਂ

ਮੈਂ ਮਾਰਿਆ ਵੇਖਦੇ ਮੁਲਕ ਸਾਰੇ
ਧਰੋਹ ਕਰੰਗ ਮੋਏ ਵਾਂਗੂੰ ਸੁੱਟਿਆ ਹਾਂ

ਹੱਡ ਗੋਡ ੜੇ ਭੰਨ ਕੇ ਚੋਰ ਕੀਤੇ
ਅੜੀਦਾਰ ਗੱਦੂਂ ਵਾਂਗ ਕੱਟਿਆ ਹਾਂ

ਵਾਰਿਸ ਸ਼ਾਹ ਮੀਆਂ ਵੱਡਾ ਗ਼ਜ਼ਬ ਹੋਇਆ
ਰੋ ਰੋਈ ਕੇ ਬਹੁਤ ਨਖਟੀਆ ਹਾਂ

ਵਾਰਿਸ ਸ਼ਾਹ ਦੀ ਹੋਰ ਕਵਿਤਾ