ਹੀਰ ਵਾਰਿਸ ਸ਼ਾਹ

ਕੁੜੀਆਂ ਸੱਦ ਕੇ ਪੈਂਚਾਂ ਨੇ ਪੁੱਛ ਕੀਤੀ

ਕੁੜੀਆਂ ਸੱਦ ਕੇ ਪੈਂਚਾਂ ਨੇ ਪੁੱਛ ਕੀਤੀ
ਲੰਗਾ ਕਾਸ ਥੋਂ ਢਾਹ ਕੇ ਮਾਰਿਆ ਜੇ

ਐਂਵੇਂ ਬਾਝ ਤਕਸੀਰ ਗੁਨਾਹ ਮਾਰਿਆ
ਇਕੇ ਕੋਈ ਗੁਨਾਹ ਨਿਤਾਰਿਆ ਜੇ

ਹਾਲ ਹਾਲ ਕਰੇ ਪਰ ਹੈ ਵਿਚ ਬੈਠਾ
ਏਡਾ ਕਹਿਰ ਤੇ ਖ਼ੂਨ ਗੁਜ਼ਾਰਿਆ ਜੇ

ਕਿਹੋ ਕੌਣ ਤਕਸੀਰ ਫ਼ਕੀਰ ਅੰਦਰ
ਫੜੇ ਚੋਰ ਵਾਂਗੂੰ ਘੱਟ ਮਾਰਿਆ ਜੇ

ਝੁੱਗੀ ਸਾੜ ਕੇ ਮਾਰ ਕੇ ਭੰਨ ਭਾਂਡੇ
ਏਸ ਫ਼ਕ਼ਰ ਨੂੰ ਮਾਰ ਉਤਾਰਿਆ ਜੇ

ਵਾਰਿਸ ਸ਼ਾਹ ਮੀਆਂ ਪੁੱਛੋ ਲੜਕੀਆਂ ਨੂੰ
ਅਗਲਾ-ਏ-ਫ਼ਕੀਰ ਕਿਉਂ ਸਾੜਿਆ ਜੇ