ਹੀਰ ਵਾਰਿਸ ਸ਼ਾਹ

ਵਾਰ ਘੱਤਿਆ ਕੌਣ ਬਲ਼ਾ ਕੁੱਤਾ

ਵਾਰ ਘੱਤਿਆ ਕੌਣ ਬਲ਼ਾ ਕੁੱਤਾ
ਧਿਰਕਾਰ ਕੇ ਪਰ੍ਹਾਂ ਨਾ ਮਾਰਦੇ ਹੋ

ਅਸਾਂ ਭੈੜੇ ਪੱਟੀਆਂ ਹੱਥ ਲਾਇਆ
ਤੁਸੀਂ ਇਤਨੀ ਗੱਲ ਨਾ ਸਾਰਦੇ ਹੋ

ਫਿਰ ਫਿਜੀਆਂ ਮੁਕਰੀਆਂ ਠੱਕਰੀਆਂ ਨੂੰ
ਮੂੰਹ ਲਾਈਕੇ ਚਾ ਵਿਗਾੜ ਦੇ ਹੋ

ਮਿੱਠੀ ਮਿੱਠੀ ਹਾਂ ਐਡ ਅਪਰਾਧ ਪੌਂਦੇ
ਧੀਆਂ ਸੱਦ ਕੇ ਪਰ ਹੈ ਵਿਚ ਮਾਰਦੇ ਹੋ

ਇਹ ਲੁੱਚ ਮਸ਼ਟਨਡੜਾ ਅਸੀਂ ਕੁੜੀਆਂ
ਅਜੇ ਸੱਚ ਤੇ ਝੂਠ ਨਿਤਾਰਦੇ ਹੋ

ਪਰਸ ਹੋਈਕੇ ਨਡਿਆਂ ਨਾਲ਼ ਘੁਲਦਾ
ਤੁਸੀਂ ਗੱਲ ਕੀ ਚਾ ਨਿਘਾਰ ਦੇ ਹੋ

ਵਾਰਿਸ ਸ਼ਾਹ ਮੀਆਂ ਮਰਦ ਸਦਾ ਝੂਠੇ
ਰੰਨਾਂ ਸੁੱਚੀਆਂ ਸੱਚ ਕੀ ਤਾਰਦੇ ਹੋ