ਹੀਰ ਵਾਰਿਸ ਸ਼ਾਹ

ਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ

ਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ
ਤੈਨੂੰ ਮਾਰਿਆ ਨੇਂ ਝੱਖ ਮਾਰਿਆ ਨੇਂ

ਹਾਏ ਹਾਏ ਫ਼ਕੀਰ ਤੇ ਕਹਿਰ ਹੋਇਆ
ਕੋਈ ਵੱਡਾ ਹੀ ਖ਼ੂਨ ਗੁਜ਼ਾਰਿਆ ਨੇਂ

ਬਹੁਤ ਦੇ ਦੁੱਲਾ ਸੜ੍ਹ ਪੂੰਝ ਅੱਖੀਂ
ਕੈਦੋ ਲੰਗੇ ਨੂੰ ਠੱਗ ਕੇ ਠਾਰਿਆ ਨੇਂ

ਉਹਨਾਂ ਛੋਹਰੀਆਂ ਨੂੰ ਝਿੜਕ ਝੰਬ ਦੇ ਕੇ
ਕੋਲ਼ ਕੈਦੋ ਦੇ ਕੂੜ ਪਸਾਰਿਆ ਨੇਂ

ਕੈਦੋ ਆਖਿਆ ਧੀਆਂ ਦੇ ਵੱਲ ਹੋ ਕੇ
ਦੇਖੋ ਦੀਨ ਈਮਾਨ ਨਿੱਘਾ ਰੀਆ ਨੇਂ

ਵਾਰਿਸ ਅੰਧ ਰਾਜਾ ਤੇ ਬੇਦਾਦ ਨਗਰੀ
ਝੂਠਾ ਦੇ ਦੁੱਲਾ ਸੜ੍ਹ ਮਾਰਿਆ ਨੇਂ