ਹੀਰ ਵਾਰਿਸ ਸ਼ਾਹ

ਚੂਚਕ ਆਖਿਆ ਅੱਖੀਂ ਵਿਖਾਲ ਮੈਨੂੰ

ਚੂਚਕ ਆਖਿਆ ਅੱਖੀਂ ਵਿਖਾਲ ਮੈਨੂੰ
ਮੁੰਡੀ ਲਾਹ ਸੱਟਾਂ ਮੁੰਡੇ ਮੁੰਡਿਆਂ ਦੀ

ਅੱਗੇ ਦੀਆਂ ਤੋਰਾ ਮੈਂ ਤੁਰਤ ਮਾਹੀ
ਸਾਡੇ ਦੇਸ ਨਾ ਥਾਉਂ ਹੈ ਗੁੰਡਿਆਂ ਦੀ

ਸਰਵਾਹੀਆਂ ਛਕ ਕੇ ਅਲ਼ਖ ਲਾਹਾਂ
ਅਸੀਂ ਸੱਥ ਨਾ ਪਰ੍ਹੇ ਹਾਂ ਟਿੰਡਿਆਂ ਦੀ

ਕੈਦੋ ਆਖਿਆ ਵੇਖ ਫੜ ਉਨ੍ਹਾਂ ਹਾਂ
ਭਲਾ ਥਾਂ ਕਿਹੜੀ ਇਨ੍ਹਾਂ ਲੰਡੀਆਂ ਦੀ

ਅੱਖੀਂ ਵੇਖ ਕੇ ਫੇਰ ਜੇ ਕਰੋ ਟਾਲ਼
ਅ ਤਦੋਂ ਜਾਣਸਿਆਂ ਪਰ ਹੈ ਦੋ ਬੰਡੀਆਂ ਦੀ

ਏਸ ਹੀਰ ਦੀ ਪੜਛ ਦੀ ਭੰਗ ਲੀਸਾਂ
ਸਹਲੀ ਵਟਸਾਂ ਚਾਕ ਦੇ ਜੁੰਡੀਆਂ ਦੀ

ਵਾਰਿਸ ਸ਼ਾਹ ਮੀਆਂ ਇਥੇ ਖੇਡ ਪੁਣਦੀ
ਵੇਖੋ ਨਡਿਆਂ ਦੀ ਅਤੇ ਮੁੰਡਿਆਂ ਦੀ