ਹੀਰ ਵਾਰਿਸ ਸ਼ਾਹ

ਜਦੋਂ ਲਾਲ਼ ਕਚੌਰੀਆਂ ਖੇਡ ਸੱਈਆਂ

ਜਦੋਂ ਲਾਲ਼ ਕਚੌਰੀਆਂ ਖੇਡ ਸੱਈਆਂ
ਸਭੇ ਘਰ ਵ ਘਿਰੀ ਉਠ ਚੱਲੀਆਂ ਨੀ

ਰਾਂਝਾ ਹੀਰ ਨਯਾ ਰੜੇ ਹੋ ਸੁੱਤੇ
ਕੰਧਾਂ ਨਦੀ ਦੀਆਂ ਮਹੀਂ ਨੇਂ ਮਿਲੀਆਂ ਨੀ

ਪਏ ਵੇਖ ਕੇ ਦੋਹਾਂ ਇਕੱਠਿਆਂ ਨੂੰ
ਟੰਗਾਂ ਲੰਗੇ ਦੀਆਂ ਤੇਜ਼ ਹੋ ਚੱਲੀਆਂ ਨੀ

ਪਰ੍ਹੇ ਵਿਚ ਕੈਦੋ ਜਾਇ ਪੱਗ ਮਾਰੀ
ਚਲੋ ਵੇਖ ਲੌ ਗੱਲਾਂ ਔਲੀਆਂ ਨੀ