ਹੀਰ ਵਾਰਿਸ ਸ਼ਾਹ

ਜਦੋਂ ਖ਼ਤ ਦਿੱਤਾ ਲਿਆ ਕਾਸਦਾਂ ਨੇ

ਜਦੋਂ ਖ਼ਤ ਦਿੱਤਾ ਲਿਆ ਕਾਸਦਾਂ ਨੇ
ਨਢੀ ਹੀਰ ਨੇ ਤੁਰਤ ਪੜ੍ਹਾਇਆ ਈ

ਸਾਰੇ ਮਾਮਲੇ ਅਤੇ ਵਝਾਪ ਸਾਰੇ
ਗਿਲਾ ਲਿਖਿਆ ਵਾਚ ਸੁਣਾਇਆ ਈ

ਘੱਲੋ ਮੋੜ ਕੇ ਦੇਵਰ ਅਸਾਡ ੜੇ ਨੂੰ
ਮੁੰਡਾ ਰਸ ਹਜ਼ਾਰਿਓਂ ਆਇਆ ਈ

ਹੀਰ ਸੱਦ ਕੇ ਰਾਂਝਣੇ ਯਾਰ ਤਾਈਂ
ਸਾਰਾ ਮਾਮਲਾ ਖੋਲ ਸੁਣਾਇਆ ਈ