ਹੀਰ ਵਾਰਿਸ ਸ਼ਾਹ

ਹੀਰ ਪੁੱਛ ਕੇ ਮਾਹੀੜੇ ਆਪਣੇ ਤੋਂ

ਹੀਰ ਪੁੱਛ ਕੇ ਮਾਹੀੜੇ ਆਪਣੇ ਤੋਂ
ਲਿਖਵਾ ਜਵਾਬ ਚਾਹ ਟੁਰਿਆ ਈ

ਤੁਸਾਂ ਲਿਖਿਆ ਸੋ ਅਸਾਂ ਵਾਚਿਆਏ
ਸਾਨੂੰ ਵਾਚਦਿਆਂ ਈ ਲੱਗਾ ਝੋ ਰੀਆ ਈ

ਅਸਾਂ ਧੀਦੋ ਨੂੰ ਚਾ ਮਹੀਂਵਾਲ ਕੀਤਾ
ਕਦੀ ਤੋੜਨਾ ਤੇ ਨਾਹੀਂ ਤੋੜਿਆ ਈ

ਕਦੀ ਪਾਨ ਨਾ ਵੱਲ ਥੇ ਫੇਰ ਪਹੁੰਚੇ
ਸ਼ੀਸ਼ਾ ਚੂਰ ਹੋਇਆ ਕਿਸੇ ਜੁੜਿਆ ਈ

ਗੰਗਾ ਹੱਡੀਆਂ ਮੁੜਦਿਆਂ ਨਹੀਂ ਗਈਆਂ
ਵਕਤ ਗਏ ਨੂੰ ਫੇਰ ਕਿਸ ਮੁੜਿਆ ਈ

ਹੱਥੋਂ ਛਟੜੇ ਵਾਹਰੀਂ ਨਹੀਂ ਮਿਲਦੇ
ਵਾਰਿਸ ਛੱਡਣਾ ਤੇ ਨਾਹੀਂ ਛੋੜਿਆ ਈ