ਹੀਰ ਵਾਰਿਸ ਸ਼ਾਹ

ਤੁਸਾਂ ਛੱਤਰੇ ਮਰਦ ਬਣਾ ਦਿੱਤੇ

ਤੁਸਾਂ ਛੱਤਰੇ ਮਰਦ ਬਣਾ ਦਿੱਤੇ,
ਸੱਪ ਰੂਸੀਆਂ ਦੇ ਕਰੋ ਡਾਰਿਓ ਨੀ

ਰਾਜੇ ਬੋਝ ਦੇ ਮੁੱਖ ਲਗਾਮ ਦੇ ਕੇ
ਚੜ੍ਹ ਦੌੜੀਆਂ ਹੋ ਟੂਣੇ ਹਾਰਿਓ ਨੀ

ਕੈਰੋ ਪਾਂਡਵਾਂ ਦੀ ਸਫ਼ਾ ਗਾਲ ਸਿਟੀ
ਜ਼ਰਾ ਗੱਲ ਦੇ ਨਾਲ਼ ਹਤਿਆਰੀਵ ਨੀ

ਰਾਵਣ ਲਿੰਕ ਲੁਟਾ ਕੇ ਗਰਦ ਹੋਇਆ
ਕਾਰਨ ਤੁਸਾਂ ਦੇ ਹੀ ਹਤਿਆਰੀਵ ਨੀ