ਹੀਰ ਵਾਰਿਸ ਸ਼ਾਹ

ਨੀ ਮੈਂ ਘੋਲ਼ ਘੱਤੀ ਇਹਦੇ ਮੁਖੜੇ ਤੋਂ

ਨੀ ਮੈਂ ਘੋਲ਼ ਘੱਤੀ ਇਹਦੇ ਮੁਖੜੇ ਤੋਂ
ਪਾਉ ਦੁੱਧ ਚਾਵਲ ਇਹਦਾ ਕੂਤ ਹੈ ਨੀ

ਅੱਲਾ ਅੱਲ੍ਹਾ ਦੀਆਂ ਜਲਿਆਂ ਪਾਉਂਦਾ ਹੈ
ਜ਼ਕਰਹੀੱੁ ਤੇ ਲਾਐਮੋਤ ਹੈ ਨੀ

ਨਹੀਂ ਭਾਬੀਆਂ ਥੇ ਕਰਤੂਤ ਕਾਈ ਸਭਾ
ਲੜਨ ਨੂੰ ਬਣੀ ਮਜ਼ਬੂਤ ਹੈ ਨੀ

ਜਦੋਂ ਤੁਸਾਂ ਥੇ ਸੀ ਗਾਲੀਆਂ ਦਿੰਦੀਆਂ ਸਾਉ
ਇਹ ਤਾਂ ਉਤਨੀ ਦਾ ਕੋਈ ਊਤ ਹੈ ਨੀ

ਮਾਰਿਆ ਤੁਸਾਂ ਦੇ ਮਿਹਣੇ ਗਾਲੀਆਂ ਦਾ
ਇਹ ਤਾਂ ਸੁੱਕ ਕੇ ਹੋਇਆ ਤਾਬੂਤ ਹੈ ਨੀ

ਸੌਂਪ ਪੈਰਾਂ ਨੂੰ ਝੱਲ ਵਿਚ ਛੇੜਨੀ ਹਾਂ
ਇਹਦੀ ਮਦ ਤੇ ਖ਼ਿਜ਼ਰ (ਅਲੈ.) ਤੇ ਲੂਤ (ਅਲੈ.) ਹੈ ਨੀ

ਵਾਰਿਸ ਸ਼ਾਹ ਫਿਰੇ ਉਹਦੇ ਮਗਰ ਲੱਗਾ
ਅੱਜ ਤੱਕ ਉਹ ਰਿਹਾ ਅਨਛੋਤ ਹੈ ਨੀ