ਹੀਰ ਵਾਰਿਸ ਸ਼ਾਹ

ਸਾਡਾ ਮਾਲ ਸੀ ਸੋ ਤੇਰਾ ਹੋ ਗਿਆ

ਸਾਡਾ ਮਾਲ ਸੀ ਸੋ ਤੇਰਾ ਹੋ ਗਿਆ
ਜ਼ਰਾ ਦੇਖਣਾ ਬੁਰਾ ਖ਼ੁਦਾਈਆਂ ਦਾ

ਤੌਹੀਨ ਚਟਿਆ ਤੇ ਤੋਂ ਹੀ ਪਾਲਿਆ ਸੀ
ਨਾ ਇਹ ਭਾਬੀਆਂ ਦਾ ਤੇ ਨਾ ਭਾਈਆਂ ਦਾ

ਸਾਹੋ ਕਾਰ ਹੋ ਬੈਠੀ ਐਂ ਮਾਰ ਥੈਲੀ
ਖੂਹ ਬੈਠੀ ਹੈਂ ਮਾਲ ਤੋਂ ਸਾਈਆਂ ਦਾ

ਅੱਗ ਲੇਨ ਆਈ ਘਰ ਸਾਨਭੀਵਈ
ਇਹ ਤੇਰਾ ਹੈ ਬਾਪ ਨਾ ਮਾਈਆਂ ਦਾ

ਗੁੰਡਾ ਹੱਥ ਆਇਆ ਤੁਸਾਂ ਗੁੰਡਿਆਂ ਨੂੰ
ਅੰਨ੍ਹੀ ਚੂਹੀ ਤੇ ਥੋਥੀਆਂ ਧਾਈਆਂ ਦਾ

ਵਾਰਿਸ ਸ਼ਾਹ ਦੀ ਮਾਰਾਐ ਵਗੀ ਹੀਰੇ
ਜਿਹਾ ਖੋਹੀਵਈ ਵੀਰ ਤੋਂ ਭਾਈਆਂ ਦਾ