ਹੀਰ ਵਾਰਿਸ ਸ਼ਾਹ

ਚੂਚਕ ਫੇਰ ਕੇ ਗੰਢ ਸਦਾ ਘੱਲੇ

ਚੂਚਕ ਫੇਰ ਕੇ ਗੰਢ ਸਦਾ ਘੱਲੇ
ਆਉਣ ਚੌਧਰੀ ਸਾਰੀਆਂ ਚੱਕਰਾਂ ਦੇ

ਹੱਥ ਦੇ ਰੁਪਈਆ ਪੱਲੇ ਪਾਅ ਸ਼ੁਕਰ
ਸਵਾਲ ਪਾਉਂਦੇ ਛੋਹਰਾਂ ਬਿੱਕਰਾਂ ਦੇ

ਲਾਗੀਆਂ ਆਖਿਆ ਸੰਨ ਤੋਂ ਸੁਣ ਮਿਲਿਆ
ਤੇਰਾ ਸਾਕ ਹੋਇਆ ਨਾਲ਼ ਠੱਕਰਾਂ ਦੇ

ਧਰਿਆ ਢੋਲ ਜਟੇਟੀਆਂ ਦੇਣ ਵੇਲਾਂ
ਛੰਨੇ ਲਿਆਉਂਦੀਆਂ ਦਾਣਿਆਂ ਸ਼ੁਕਰਾਂ ਦੇ

ਰਾਂਝੇ ਹੀਰ ਸੁਣਿਆ ਦਿਲਗੀਰ ਹੋਏ
ਦੋਵੇਂ ਦੇਣ ਗਾ ਲੀਨ ਨਾਲ਼ ਉੱਕਰਾਂ ਦੇ