ਹੀਰ ਵਾਰਿਸ ਸ਼ਾਹ

ਮਿਲੀ ਜਾਇ ਵਧਾਈ ਜਾਂ ਖੇੜਿਆਂ ਨੂੰ

ਮਿਲੀ ਜਾਇ ਵਧਾਈ ਜਾਂ ਖੇੜਿਆਂ ਨੂੰ
ਲਡੀ ਮਾਰ ਕੇ ਝੁਨਬਰਾਂ ਘੱਤ ਦੇ ਨੀ

ਛਾਲਾਂ ਲੇਨ ਅਪੁੱਠੀਆਂ ਖ਼ੁਸ਼ੀ ਹੋਏ
ਲਾ ਮਜਲਸਾਂ ਖੇਡਦੇ ਵਿੱਤ ਦੇ ਨੀ

ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ
ਰੱਜੇ ਜੱਟ ਵੱਡੇ ਅਹਿਲ ਪੁੱਤ ਦੇ ਨੀ

ਵਾਰਿਸ ਸ਼ਾਹ ਦੀ ਸ਼ੇਰਨੀ ਵੰਡਈਆ ਨੇਂ
ਵੱਡੇ ਦੇਗਚੇ ਦੁੱਧ ਤੇ ਭੁਤ ਦੇ ਨੀ