ਹੀਰ ਵਾਰਿਸ ਸ਼ਾਹ

ਹੀਰ ਮਾਊਂ ਦੇ ਨਾਲ਼ ਆ ਲੜਨ ਲੱਗੀ

ਹੀਰ ਮਾਊਂ ਦੇ ਨਾਲ਼ ਆ ਲੜਨ ਲੱਗੀ
ਤੁਸਾਂ ਸਾਕ ਕੀਤਾ ਨਾਲ਼ ਜ਼ੋਰਿਆਂ ਦੇ

ਕਦੋਂ ਮੰਗਿਆ ਮਣਸ ਮੈਂ ਆਖ ਤੇਥੋਂ
ਵੀਰ ਕਢੀਵਈ ਕਿਨ੍ਹਾਂ ਖੋਰਿਆਂ ਦੇ

ਹੁਣ ਕਰੀਂ ਵਲ਼ਾ ਕਿਉਂ ਅਸਾਂ ਕੋਲੋਂ
ਇਹ ਕੰਮ ਨਾ ਹੁੰਦੇ ਨੀ ਚੋਰੀਆਂ ਦੇ

ਜਿਹੜੇ ਹੋਣ ਬੇ ਅਕਲ ਚਾ ਲਾਵਨਦੇ ਨੀ
ਇੱਟ ਮਾੜੀਆਂ ਦੀ ਵਿਚ ਮੋਰੀਆਂ ਦੇ

ਚਾਅ ਚੁਗ਼ਦ ਨੂੰ ਕੂੰਜ ਦਾ ਸਾਕ ਦਿੱਤੂ
ਪੁਰੀ ਬੁਧਿਆ ਜੇ ਗੱਲ ਢੋਰਿਆਂ ਦੇ

ਵਾਰਿਸ ਸ਼ਾਹ ਮੀਆਂ ਗੁਣਾ ਜੱਗ ਸਾਰਾ
ਮਜ਼ੇ ਵੱਖ ਨੇਂ ਪੂਰੀਆਂ ਪੂਰੀਆਂ ਦੇ