ਹੀਰ ਵਾਰਿਸ ਸ਼ਾਹ

ਭਾਬੀ ਆਖਦੀ ਗੰਢਿਆ ਮੁੰਡਿਆ ਵੇ

ਭਾਬੀ ਆਖਦੀ ਗੰਢਿਆ ਮੁੰਡਿਆ ਵੇ,
ਅਸਾਂ ਨਾਲ਼ ਕੇਹਾ ਰਿੱਕਤਾਂ ਚਾਈਆਂ ਨੀ

ਅਲੀ ਜੇਠ ਤੇ ਜਿਨ੍ਹਾਂ ਦੇ ਫ਼ੱਤੂ ਦੇਵਰ,
ਡੁੱਬ ਮੋਈਆਂ ਉਹ ਭਰਜਾਈਆਂ ਨੀ

ਘਰੋ ਘਿਰੀ ਵਿਚਾਰਦੇ ਲੋਕ ਸਾਰੇ,
ਸਾਨੂੰ ਕੇਹੀਆਂ ਫਾਈਆਂ ਪਾਇਆਂ ਨੀ

ਸਾਡਾ ਹੁਸਨ ਪਸੰਦ ਨਾ ਲਿਆਵਣਾ ਏ,
ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ