ਹੀਰ ਵਾਰਿਸ ਸ਼ਾਹ

ਹੀਰੇ ਇਸ਼ਕ ਨਾ ਮੂਲ ਸੁਆਦ ਦਿੰਦਾ

ਹੀਰੇ ਇਸ਼ਕ ਨਾ ਮੂਲ ਸੁਆਦ ਦਿੰਦਾ
ਨਾਲ਼ ਚੋਰੀਆਂ ਉੱਤੇ ਉਧਾਲਿਆਂ ਦੇ

ਕਿੜਾਂ ਪਵੰਦੀਆਂ ਮਿੱਠੇ ਸਾਂ ਦੇਸ ਵਿਚੋਂ
ਕਿੱਸੇ ਸੁਣੇ ਸੁਣ ਖੂਹਣੀਆਂ ਗਾਲੀਆਂ ਦੇ

ਠੱਗੀ ਨਾਲ਼ ਤੋਂ ਮਹੀਂ ਚਿਰ ਅਲਿਓਂ
ਐਹੋ ਰਾਹ ਨੇਂ ਰੰਨਾਂ ਦਿਆਂ ਚਾਲੀਆਂ ਦੇ

ਵਾਰਿਸ ਸ਼ਾਹ ਸਰਾਫ਼ ਸਭ ਜਾਣ ਦੇ ਨੇਂ
ਐਬ ਖੋਟੀਆਂ ਭਿੰਨੀਆਂ ਰਾਲਿਆਂ ਦੇ