ਹੀਰ ਵਾਰਿਸ ਸ਼ਾਹ

ਰਾਂਝੇ ਆਖਿਆ ਮੂੰਹੋਂ ਕੀ ਬੋਲਣਾ

ਰਾਂਝੇ ਆਖਿਆ ਮੂੰਹੋਂ ਕੀ ਬੋਲਣਾ
ਮੈਂ ਘੁੱਟ ਵੱਟ ਕੇ ਦੁਖੜਾ ਪਿਓ ਨਾ ਐਂ

ਮੇਰੇ ਸਬਰ ਦੀ ਦਾਦ ਜੇ ਰੱਬ ਦਿੱਤੀ
ਖੀੜੀਂ ਹੀਰ ਸਿਆਲ਼ ਨਾ ਜੀਵਣਾ ਐਂ

ਯੋਮ ਤਸ਼ੱਕਕ ਅਲਸਮਾ-ਏ-ਬਾਲਗ਼ਮਾਮ ਸਾਰੇ
ਦੇਸ ਵਿਚ ਇਹ ਗ਼ਮ ਥੀਵਣਾ ਐਂ

ਯੌਮ ਤਬਦਲਿ ਅਲਾਰਜ਼ ਗ਼ੀਰਾਲਾਰਜ਼ ਫ਼ੀ ਅਲਸਮਾ-ਏ-
ਅੰਬਰ ਪਾਟੜੇ ਨੂੰ ਕਿਸ ਸਿਉਣਾ ਐਂ

ਸਬਰ ਦਿਲਾਂ ਦੇ ਮਾਰ ਜਹਾਨ ਪੁੱਟਣ
ਉੱਚੀ ਕਾਸ ਨੂੰ ਅਸਾਂ ਬਕੀਵਨਾ ਐਂ

ਤੁਸੀਂ ਕਮਲਿਆਂ ਇਸ਼ਕ ਥੀਂ ਨਹੀਂ ਵਾਕਫ਼
ਨੇਹੂੰ ਲਾਉਣਾ ਨਿੰਮ ਦਾ ਪਿਓ ਨਾ ਐਂ

ਵਾਰਿਸ ਸ਼ਾਹ ਜੀ ਚੁੱਪ ਥੀਂ ਦਾਦ ਪਾਈਏ
ਉੱਚਾ ਬੋਲੀਆਂ ਨਹੀਂ ਵਹਿਵਨਾ ਐਂ