ਹੀਰ ਵਾਰਿਸ ਸ਼ਾਹ

ਹੀਰ ਆਖਿਆ ਇਸ ਨੂੰ ਕੁੜੀ ਕਰ ਕੇ

ਹੀਰ ਆਖਿਆ ਇਸ ਨੂੰ ਕੁੜੀ ਕਰ ਕੇ
ਬੁੱਕਲ ਵਿਚ ਲੁਕਾ-ਏ-ਲਿਆਇਆ ਜੇ

ਮੇਰੀ ਮਾਊਂ ਤੇ ਬਾਪ ਥੋਂ ਕਰੋ ਪਰਦਾ
ਗੱਲ ਕਿਸੇ ਨਾ ਮੂਲ ਸੁਣਾਇਆ ਜੇ

ਆਮੋ ਸਾਮਨਾ ਆਈਕੇ ਕਰੇ ਝੇੜਾ
ਤੁਸੀਂ ਮੁਨਸਿਫ਼ ਹੋਏ ਮੁਕਾਇਆ ਜੇ

ਜਿਹੜੇ ਹੋਣ ਸੱਚੇ ਸੇਈ ਛੁੱਟ ਜਾਸਨ
ਡੰਨ ਝੂਠੀਆਂ ਨੂੰ ਤੁਸੀਂ ਲਾਇਆ ਜੇ

ਮੈਂ ਆਖ ਥੱਕੀ ਉਸ ਕਮਲੜੇ ਨੂੰ
ਲੈ ਕੇ ਅੱਠ ਚੱਲ ਵਕਤ ਘੁਸਾਿਆ ਜੇ

ਮੇਰਾ ਆਖਣਾ ਇਸ ਨਾ ਕਣ ਕੀਤਾ
ਹੁਣ ਕਾਸ ਨੂੰ ਡੁਸਕਣਾ ਲਾਇਆ ਜੇ

ਵਾਰਿਸ ਸ਼ਾਹ ਮੀਆਂ ਇਹ ਵਕਤ ਘੁਥਾ
ਕਿਸੇ ਪੀਰ ਨੂੰ ਹੱਥ ਨਾ ਆਇਆ ਜੇ