ਹੀਰ ਵਾਰਿਸ ਸ਼ਾਹ

ਖੇੜਿਆਂ ਸਾਹਾ ਸਿਧਾਇਆ ਬਾਹਮਣਾਂ ਥੋਂ

ਖੇੜਿਆਂ ਸਾਹਾ ਸਿਧਾਇਆ ਬਾਹਮਣਾਂ ਥੋਂ
ਭਲੀ ਤਿਥ ਮਹੂਰਤ ਤੇ ਵਾਰ ਮੀਆਂ

ਨਾਂਵੇਂ ਸਾਵਨੋਂ ਰਾਤ ਸੀ ਵੀਰ ਵਾਰੀ
ਲੱਖ ਘੱਲਿਆ ਇਹ ਨਿਰ ਵਾਰ ਮੀਆਂ

ਪਹਿਰ ਰਾਤ ਨੂੰ ਆਨ ਨਿਕਾਹ ਲੈਣਾ
ਢਿੱਲ ਲਾਉਣੀ ਨਹੀਂ ਜ਼ਨਹਾਰ ਮੀਆਂ

ਓਥੇ ਖੇੜਿਆਂ ਪੁੱਜ ਸਾਮਾਨ ਕੀਤੇ
ਇਥੇ ਸਿਆਲ਼ ਭੀ ਹੋਏ ਤਿਆਰ ਮੀਆਂ

ਰਾਂਝੇ ਦੁਆ ਕੀਤੀ ਜੰਞ ਆਉਂਦੀ ਨੂੰ
ਕਾਈ ਗ਼ੈਬ ਦੇ ਕਟਕ ਤੇ ਧਾੜ ਮੀਆਂ

ਵਾਰਿਸ ਸ਼ਾਹ ਸਰਬਾ ਲੜਾ ਨਾਲ਼ ਹੋਇਆ
ਹੱਥ ਤੀਰ ਕਾਣੀ ਤਲਵਾਰ ਮੀਆਂ