ਹੀਰ ਵਾਰਿਸ ਸ਼ਾਹ

ਲੱਗੇ ਨੁਗਦੀਆਂ ਤਲਣ ਤੇ ਸ਼ੱਕਰਪਾਰੇ

ਲੱਗੇ ਨੁਗਦੀਆਂ ਤਲਣ ਤੇ ਸ਼ੱਕਰਪਾਰੇ
ਢੇਰ ਲਾਦਿਤੇ ਵੱਡੇ ਘੀਵਰਾਂ ਦੇ

ਤਲ਼ੇ ਖ਼ੂਬ ਜਲੇਬ ਗੁਲ ਬਹਿਸ਼ਤ ਬੂੰਦੀ
ਲੱਡੂ ਟਿਕੀਆਂ ਭੰਬਰੀ ਮਯੂਰਾਂ ਦੇ

ਮੈਦਾ ਖੰਡ ਤੇ ਘਿਓ ਪਾਰਹੇ ਜੱਫੀ
ਭਾਬੀ ਲਾਡਲੀ ਨਾਲ਼ ਜਿਉਂ ਦਿਓਰਾਂ ਦੇ

ਕਲਾ ਕੰਦ ਮਖਾਣਿਆਂ ਸੁਆਦ ਮਿੱਠੇ
ਪਕਵਾਨ ਗੁੰਨ੍ਹੇ ਨਾਲ਼ ਤੇਵਰਾਂ ਦੇ

ਟਿੱਕਾ ਵਾਲਿਆਂ ਨੱਥ ਹਮੇਲ ਝਾਂਜਰ
ਬਾਜ਼ੂਬੰਦ ਮਾਲਾਂ ਨਾਲ਼ ਨੇਵਰਾਂ ਦੇ