ਹੀਰ ਵਾਰਿਸ ਸ਼ਾਹ

ਮੂੰਹ ਬੁਰਾ ਦਸੇਂਦੜਾ ਭਾਬਈਏ ਨੀ

ਮੂੰਹ ਬੁਰਾ ਦਸੇਂਦੜਾ ਭਾਬਈਏ ਨੀ,
ਸੜੇ ਹੋਏ ਪਤੰਗ ਕਿਉਂ ਸਾੜਨੀ ਹੈਂ

ਤੇਰੇ ਗੋਚਰਾ ਕੰਮ ਕੀ ਪਿਆ ਸਾਡਾ
ਸਾਨੂੰ ਬੋਲੀਆਂ ਨਾਲ਼ ਕਿਉਂ ਸਾੜਨੀ ਐਂ

ਅਤੇ ਚਾੜ੍ਹ ਕੇ ਪੌੜੀਆਂ ਖਿੱਚ ਲੈਂਦੀ,
ਕਿਹੈ ਕਲਾ ਦੇ ਮਹਿਲ ਉਸਾਰਨੀ ਹੈਂ

ਅਸਾਂ ਨਾਲ਼ ਕੀ ਮਾਮਲਾ ਪਿਆ ਤੈਨੂੰ ,
ਪਰ ਪੇਕਿਆਂ ਵੱਲੋਂ ਗਵਾਰਨੀ ਐਂ