ਹੀਰ ਵਾਰਿਸ ਸ਼ਾਹ

ਮੁਸ਼ਕੀ ਚਾਵਲਾਂ ਦੇ ਭਰੇ ਆਨ ਕੋਠੇ

ਮੁਸ਼ਕੀ ਚਾਵਲਾਂ ਦੇ ਭਰੇ ਆਨ ਕੋਠੇ
ਸਵੈਨ ਪਤੀ ਤੇ ਝੋਨੜੇ ਛੜੀਦੇ ਨੀ

ਬਾਸਮਤੀ ਮੁਸਾਫ਼ਰੀ ਬੇਗਮੀ ਸਨ
ਹਰ ਚੰਦ ਦੇ ਜ਼ਰ ਦਈਏ ਧਰੀਦੇ ਨੀ

ਸੁੱਟ੍ਹੀ ਕਰ ਚੁੱਕਾ ਸੈਵਿਲਾ ਘ੍ਰਿਤ ਕੁੰਤਲ
ਅਨੋਕੀਕਲਾ ਤੀਹਰਾ ਸ੍ਰੀ ਦੇ ਨੀ

ਬਾਰੀਕ ਸਫ਼ੈਦ ਕਸ਼ਮੀਰ ਕਾਬਲ ਖ਼ੁਰਸ਼
ਜਿਹੜੇ ਹੋਰ ਤੇ ਪੁਰੀ ਦੇ ਨੀ

ਗਲੀਆਂ ਸੱਚੀਆਂ ਨਾਲ਼ ਹਥੌੜਿਆਂ ਦੇ
ਮੋਤੀ ਚੋਣ ਕਮਬੋਹੀਆਂ ਜੜੀਦੇ ਨੀ

ਵਾਰਿਸ ਸ਼ਾਹ ਇਹ ਜ਼ੇਵਰਾਂ ਘੜਨ ਖ਼ਾਤਿਰ
ਪਿੰਡ ਪਿੰਡ ਸੁਣਿਆ ਰੜੇ ਫੜੀਦੇ ਨੀ